ਮਨੋਰੰਜਨ. ਸਪਨਾ ਚੋਧਰੀ ਨੂੰ ਅੱਜ ਕੌਣ ਨਹੀਂ ਜਾਣਦਾ। ਬੱਚੇ ਤੋਂ ਲੈ ਕੇ ਹਰ ਨੌਜਵਾਨ ਦੇ ਦਿਲਾਂ ਦੀ ਧੜਕਣ ਵਜੋਂ ਜਾਣੀ ਜਾਂਦੀ ਸਪਨਾ ਚੌਧਰੀ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਸਪਨਾ ਚੌਧਰੀ ਜਿਸਦਾ ਸਬੰਧ ਹਰਿਆਣੇ ਨਾਲ ਹੈ, ਅੱਜ ਉਹ ਪੂਰੇ ਭਾਰਤ ਵਿੱਚ ਪ੍ਰਸਿੱਧ ਹੋ ਚੁੱਕੀ ਹੈ ਅਤੇ ਅੱਜ ਭਾਰਤ ਦੇ ਜਿਆਦਾਤਰ ਲੋਕ ਸਪਨਾ ਨੂੰ ਜਾਣਦੇ ਹਨ। ਹਰ ਕੋਈ ਸਪਨਾ ਚੌਧਰੀ ਦੇ ਡਾਂਸ ਦਾ ਦੀਵਾਨਾ ਹੈ.
ਸਪਨਾ ਚੌਧਰੀ ਡਾਂਸ ਲਈ ਲੈਂਦੀ ਹੈ ਇੰਨੀ ਫੀਸ…
ਸਪਨਾ ਆਪਣੇ ਡਾਂਸ ਸ਼ੋਅ ਲਈ ਕਾਫ਼ੀ ਜ਼ਿਆਦਾ ਮਸ਼ਹੂਰ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਸਪਨਾ ਨੇ ਜਦੋਂ ਆਪਣੇ ਕਰਿਅਰ ਦੀ ਸ਼ੁਰੁਆਤ ਕੀਤੀ ਸੀ ਤਾਂ ਉਨ੍ਹਾਂ ਨੂੰ ਡਾਂਸ ਲਈ ਕੇਵਲ 3100 ਰੁਪਏ ਹੀ ਇੱਕ ਸ਼ੋਅ ਦੇ ਮਿਲਦੇ ਸਨ, ਪਰ ਅੱਜ ਉਹ ਕੇਵਲ ਲੱਖਾਂ ਵਿੱਚ ਹੀ ਗੱਲ ਕਰਦੀ ਹੈ। ਉਹ ਤਾਂ ਤੁਹਾਨੂੰ ਵੀ ਦੇਖਣ ਤੋਂ ਹੀ ਪਤਾ ਲੱਗ ਜਾਉ ਕਿ ਸਪਨਾ ਦੇ ਸ਼ੋਅ ਸਮੇਂ ਲੋਕਾਂ ਨੂੰ ਬੈਠਣ ਲਈ ਕੁਰਸੀਆਂ ਤੱਕ ਨਹੀਂ ਮਿਲਦੀਆਂ ਕਿਉਂਕਿ ਲੋਕਾਂ ਦਾ ਹਜੂਮ ਹੀ ਏਨਾ ਹੁੰਦਾ ਏ ਕਿ ਇਕ ਪਿੰਡ ਵਿੱਚ ਸਪਨਾ ਦਾ ਸ਼ੋਅ ਹੋਣਾ ਹੁੰਦਾ ਹੈ ਤਾਂ ਉਸ ਪਿੰਡ ਹੀ ਬਲਕਿ ਨੇੜੇ ਨੇੜੇ ਦੇ 20-25 ਪਿੰਡਾਂ ਤੋਂ ਲੋਕ ਸਪਨਾ ਦੇ ਡਾਂਸ ਦੀ ਇਕ ਝਲਕ ਦੇਖਣ ਲਈ ਪਹੁੰਚ ਜਾਂਦੇ ਹਨ।
ਸਪਨਾ ਇੱਕ ਸਟੇਜ ਪਰਫਾਰਮੇਂਸ ਲਈ 25 ਲੱਖ ਰੁਪਏ ਚਾਰਜ ਕਰਦੀ ਹੈ ਅਤੇ 2 ਤੋਂ 3 ਘੰਟੇ ਦੇ ਸ਼ੋਅ ਵਿੱਚ ਸ਼ਾਮਿਲ ਹੋਣ ਲਈ 3 ਤੋਂ 5 ਲੱਖ ਰੁਪਏ ਤੱਕ ਚਾਰਜ ਕਰਦੀ ਹੈ ਜੋ ਕਿ ਇੱਕ ਵੱਡੀ ਰਕਮ ਹੈ।
ਸਪਨਾ ਨੇ ਆਪਣੀ ਜਿੰਦਗੀ ਵਿੱਚ ਕਾਫ਼ੀ ਜ਼ਿਆਦਾ ਸੰਘਰਸ਼ ਕੀਤਾ ਸੀ। 12 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਸਪਨਾ ਨੇ ਇੱਕ ਇੰਟਰਵਯੂ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਕਾਰਨ ਕਰਜਾ ਸੀ। ਛੋਟੀ ਉਮਰ ਵਿੱਚ ਹੀ ਸਪਨਾ ਦੇ ਮੋਢਿਆਂ ਉੱਤੇ ਵੱਡੀ ਜਿੰਮੇਦਾਰੀਆਂ ਆ ਗਈਆਂ। ਪਰ ਅੱਜ ਸਪਨਾ ਉਨ੍ਹਾਂ ਸਾਰੇ ਜਿੰਮੇਦਾਰੀਆਂ ਉੱਤੇ ਖਰੀ ਉਤਰੀ ਹੈ। ਅੱਜ ਸਪਨਾ ਆਪਣੇ ਨਾਮ ਕਾਰਨ ਹੀ ਪੂਰੇ ਭਾਰਤ ਦੇ ਦਿਲ ਉਤੇ ਰਾਜ ਕਰ ਰਹੀ ਹੈ।
No comments:
Post a Comment