ਆਨਲਾਈਨ ਬਿਊਰੋ
ਦੁਨੀਆਂ ਭਰ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ-ਜਿੱਥੇ ਪਲ ਭਰ ਵੀ ਗਏ ਉਸ ਧਰਤੀ ਦੇ ਭਾਗ ਹੀ ਬਦਲ ਗਏ। ਸੁਲਤਾਨਪੁਰ ਲੋਧੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ 13 ਦਿਨ ਤੱਕ ਰਹੇ ਸਨ ਅਤੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਚ ਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਅੰਤਿਮ 18 ਸਾਲ ਬਿਤਾਏ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਅਤੇ ਦਸਾਂ ਗੁਰੂਆਂ ਦੇ ਪਹਿਲੇ ਗੁਰੂ ਸਨ, ਜਿਨ੍ਹਾਂ ਦਾ ਜਨਮ ਦਿਨ ਦੁਨੀਆਂ ਭਰ ਵਿੱਚ ਗੁਰੂਪੁਰਬ ਵਜੋਂ ਮਨਾਇਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨੇ ਵਿਚ ਮਨਾਇਆ ਜਾਂਦਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੇਵ ਜੀ ਨੇ ਦੂਰ ਦੁਰਾਡੇ ਸਫਰ ਕਰਨ ਉਪਰੰਤ ਲੋਕਾਂ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਹੈ। ਸਿੱਖੀ ਦੇ ਮਾਂਜ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ। ਜਿਨ੍ਹਾਂ ਵਿੱਚ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁੱਖ ਹਨ।
ਜਨਮ ਤੇ ਪਰਿਵਾਰ
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਏ ਭੋਇ ਦੀ ਤਲਵੰਡੀ ਵਿਖੇ ਹੋਇਆ। ਗੁਰੂ ਜੀ ਦੇ ਪਿਤਾ ਦਾ ਨਾਮ ਕਲਿਆਣ ਦਾਸ ਬੇਦੀ ਮਕਬੂਲ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ। ਗੁਰੂ ਜੀ ਦੇ ਪਿਤਾ ਪਿੰਡ ਤਲਵੰਡੀ ਦੇ ਫਸਲ ਮਾਮਲੇ ਦੇ ਪਟਵਾਰੀ ਸਨ। ਗੁਰੂ ਜੀ ਦੀ ਇੱਕ ਭੈਣ ਬੇਬੇ ਨਾਨਕੀ ਉਨ੍ਹਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈਰਾਮ ਨਾਲ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਗੁਰੂ ਜੀ ਦਾ ਆਪਣੀ ਭੈਣ ਬੇਬੇ ਨਾਨਕੀ ਨਾਲ ਲਾਡ ਹੋਣ ਕਾਰਨ ਉਹ ਸੁਲਤਾਨਪੁਰ ਆਪਣੀ ਭੈਣ ਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਜਿੱਥੇ ਉਹ ਸੋਲਾਂ ਸਾਲ ਦੀ ਉਮਰ ਵਿੱਚ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ ਅਤੇ ਇਥੇ ਹੀ ਉਹਨਾਂ ਨੇ 13-13 ਤੋਲਿਆ ਸੀ।
ਵਿਆਹ ਤੇ ਬੱਚੇ
ਗੁਰੂ ਨਾਨਕ ਦੇਵ ਜੀ ਹਰ ਸਮੇਂ ਪ੍ਰਭੂ ਭਗਤੀ ਚ ਲੀਨ ਰਹਿੰਦੇ ਸੀ, ਜਿਸ ਕਰਕੇ ਉਹਨਾਂ ਦਾ ਧਿਆਨ ਕੰਮ ਵਿੱਚ ਵੀ ਘੱਟ ਹੀ ਲੱਗਦਾ ਸੀ। ਜਿਸ ਤੋਂ ਬਾਅਦ 24 ਸਤੰਬਰ 1487 ਨੂੰ ਗੁਰੂ ਜੀ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ ਹੋਇਆ। ਇਨ੍ਹਾਂ ਦੇ ਦੋ ਪੁੱਤਰ ਸਨ ਜਿਨ੍ਹਾਂ ਦਾ ਨਾਮ ਸ੍ਰੀ ਚੰਦ ਤੇ ਲਖਮੀ ਚੰਦ ਸੀ। ਬਾਬਾ ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।
ਗਿਆਨ ਤੇ ਸਿਖਿਆਵਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖੀ ਵਿੱਚ ਦਰਜ ਸ਼ਬਦਾਂ ਦੇ ਇਕੱਤਰ ਤੋਂ ਮਿਲ ਸਕਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਯਾਤਰਾਵਾਂ ਕੀਤੀਆਂ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਨ੍ਹਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ 30 ਸਾਲਾਂ ਦੀ ਮਿਆਦ ਲਈ ਛੱਡ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਮਿਥਿਹਾਸਕ ਦੇ ਮਾਊਂਟ ਸੁਮੇਰ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਕਮ, ਭੂਟਾਨ, ਤਿੱਬਤ, ਸੁਮੇਰ ਪਰਬਤ, ਮਾਨਸਰੋਵਰ ਦੀ ਝੀਲ, ਬਦਰੀਨਾਥ, ਕੇਦਾਰਨਾਥ, ਜੋਸ਼ੀ ਮੱਠ, ਲੱਦਾਖ, ਅਮਰਨਾਥ, ਅਲਮੋੜਾ, ਬਾਗੇਸ਼ਵਰ, ਖੱਟਮੰਡੂ ਆਦਿ ਸਥਾਨਾਂ ਦੀਆਂ ਯਾਤਰਾ ਕੀਤੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1509 ਵਿੱਚ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਅਤੇ ਇਹ ਉਨ੍ਹਾਂ ਦੀ ਸਭ ਤੋਂ ਲੰਮੀ ਉਦਾਸੀ ਸੀ। 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰ ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ।
ਉਹਨਾਂ ਦੀ ਸਿਖਿਆਵਾਂ ਨੂੰ ਅੱਜ ਵੀ ਪੂਰੇ ਜਗਤ ਵਿਚ ਵਿੱਚ ਮੰਨਿਆ ਜਾਂਦਾ ਹੈ। ਇਸ ਲਈ ਪੂਰੀ ਪੋਸਟ ਪੜਨ ਤੋਂ ਬਾਅਦ ਕਾਮੈਂਟ ਬੌਕਸ ਚ ਵਾਹਿਗੁਰੂ ਜਰੂਰ ਲਿਖੋ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਨੂੰ ਹਮੇਸ਼ਾ ਖੁਸ਼ ਰੱਖੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru
ReplyDelete