ਨਸ਼ੇ ਦਾ ਆਦੀ ਹੋਣ ਕਰਕੇ ਪਰਿਵਾਰ ਨੇ ਨਹੀਂ ਕੀਤਾ ਸੀ ਮ੍ਰਿਤਕ ਦਾ ਵਿਆਹ
ਆਨਲਾਈਨ ਬਿਊਰੋ, ਫਿਰੋਜ਼ਪੁਰ
ਨਸ਼ੇ ਨੇ ਅੱਜ ਇੱਕ ਹੋਰ ਘਰ ‘ਚ ਸੱਥਰ ਵਿਛਾ ਦਿੱਤਾ ਹੈ। ਫਿਰੋਜ਼ਪਰ ਛਾਉਣੀ ਦੀ ਇੰਦਰਾ ਕਾਲੋਨੀ ਵਾਸੀ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿੱਕੀ (28) ਵਜੋਂ ਹੋਈ ਹੈ, ਜੋ ਨਸ਼ਾ ਕਰਨ ਦਾ ਆਦੀ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿੱਕੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਜਿਸ ਦੇ ਨਾਲ-ਨਾਲ ਉਸ ਨੂੰ ਨਸ਼ੇ ਦੀ ਆਦਤ ਵੀ ਪੈ ਗਈ। ਨਸ਼ੇ ਦੀ ਬੁਰੀ ਆਦਤ ਪੈਣ ਕਾਰਨ ਉਸ ਦਾ ਵਿਆਹ ਨਹੀਂ ਕੀਤਾ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਉਸ ਦਾ ਇਲਾਜ ਵੀ ਕਰਵਾਇਆ ਪਰ ਅੱਜ ਸਵੇਰੇ ਵੱਧ ਮਾਤਰਾ ‘ਚ ਨਸ਼ਾ ਲੈਣ ਕਾਰਨ ਉਸ ਦੀ ਮੌਤ ਹੋ ਗਈ।
No comments:
Post a Comment