ਆਨਲਾਈਨ ਬਿਊਰੋ, ਮੋਹਾਲੀ
ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 10ਵੀਂ ਅਤੇ 12ਵੀਂ ਦੇ ਕਈ ਪੇਪਰਾਂ ਵਾਲੇ ਦਿਨ ਛੁੱਟੀ ਆਉਣ ਕਰਕੇ ਡੇਟਸੀਟ ਵਿੱਚ ਬਦਲਾਵ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਛੁੱਟੀਆਂ ਦੇ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਹ ਤਬਦੀਲੀ ਕੀਤੀ ਹੈ। ਬੋਰਡ ਵਲੋਂ ਤਬਦੀਲੀ ਤਹਿਤ ਸੱਤ ਪ੍ਰੀਖਿਆਵਾਂ ਲਈ ਨਵੀਆਂ ਤਰੀਖ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਬੋਰਡ ਦੇ ਸਕੱਤਰ ਮੁਹੰਮਦ ਤਈਅਬ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਦਾ ਲੋਕ ਪ੍ਰਸ਼ਾਸਨ ਵਿਸ਼ੇ ਦਾ ਪੇਪਰ ਜੋ ਕਿ ਪਹਿਲਾਂ 4 ਮਾਰਚ ਨੂੰ ਨਿਰਧਾਰਤ ਕੀਤਾ ਗਿਆ ਸੀ, ਹੁਣ 16 ਮਾਰਚ ਨੂੰ ਕਰਵਾਇਆ ਜਾਵੇਗਾ। ਜਦਕਿ 16 ਮਾਰਚ ਨੂੰ ਕਰਵਾਇਆ ਜਾਣ ਵਾਲਾ ਸੰਸਕ੍ਰਿਤ ਵਿਸ਼ੇ ਦਾ ਪੇਪਰ 4 ਮਾਰਚ ਨੂੰ ਕਰਵਾਇਆ ਜਾਵੇਗਾ। ਬਾਰ੍ਹਵੀਂ ਜਮਾਤ ਦੇ ਹੀ ਰਾਜਨੀਤੀ ਸ਼ਾਸਤਰ, ਭੌਤਿਕ ਵਿਗਿਆਨ, ਬਿਜ਼ਨਸ ਸਟਡੀਜ਼ ਦੀ ਪਰੀਖਿਆ ਜੋ 9 ਮਾਰਚ ਨੂੰ ਕਰਵਾਈ ਜਾਣੀ ਸੀ, ਹੁਣ 30 ਮਾਰਚ ਨੂੰ ਕਰਵਾਈ ਜਾਵੇਗੀ।
ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੀਆਂ 9 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 30 ਮਾਰਚ ਨੂੰ ਕਰਵਾਈਆਂ ਜਾਣਗੀਆਂ ਅਤੇ 13 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 27 ਮਾਰਚ ਨੂੰ ਕਰਵਾਈਆਂ ਜਾਣਗੀਆਂ।
ਦਸਵੀਂ ਸ਼੍ਰੇਣੀ ਦੀ ਵਿਸ਼ਾ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਜੋ ਕਿ ਪਹਿਲਾਂ 8 ਅਪ੍ਰੈਲ ਨੂੰ ਕਰਵਾਈ ਜਾਣੀ ਸੀ, ਯੋਜਨਾ ਮੁਤਾਬਿਕ ਹੁਣ 4 ਅਪ੍ਰੈਲ ਨੂੰ ਕਰਵਾਈ ਜਾਵੇਗੀ। ਜਦਕਿ 6 ਅਪ੍ਰੈਲ ਵਾਲੀ ਵਿਸ਼ਾ ਕੰਪਿਊਟਰ ਸਾਇੰਸ ਵਾਲੀ ਪ੍ਰੀਖਿਆ 13 ਅਪ੍ਰੈਲ ਨੂੰ ਕਰਵਾਈ ਜਾਵੇਗੀ
ਸਾਰੇ ਪਾਠਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਨੂੰ ਪੜ੍ਹ ਕੇ ਬੱਚਿਆਂ ਤੱਕ ਬੋਰਡ ਵਲੋਂ ਪ੍ਰੀਖਿਆ ਦੀ ਬਦਲੀ ਤਰੀਖ ਪਤਾ ਲੱਗ ਸਕੇ... ਧੰਨਵਾਦ।
No comments:
Post a Comment